ਜਲੰਧਰ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਕੋਰੋਨਾ ਵਾਇਰਸ ਦਾ ਪ੍ਰਭਾਵਸ਼ਾਲੀ ਢੰਗ ਨਾਲ ਟਾਕਰਾ ਕਰਨ ਲਈ ਭਾਰਤੀ ਸੈਨਾ ਵਲੋਂ ਕੀਤੀ ਗਈ ਹੌਸਲਾ ਅਫ਼ਜਾਈ  

ਜਲੰਧਰ ਦੇ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਨੂੰ ਕੋਰੋਨਾ ਵਾਇਰਸ ਦਾ ਪ੍ਰਭਾਵਸ਼ਾਲੀ ਢੰਗ ਨਾਲ ਟਾਕਰਾ ਕਰਨ ਲਈ ਭਾਰਤੀ ਸੈਨਾ ਵਲੋਂ ਕੀਤੀ ਗਈ ਹੌਸਲਾ ਅਫ਼ਜਾਈ  

ਜਲੰਧਰ , 4 ਮਈ (ਸੰਦੀਪ) -  ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਮੋਹਰਲੀਆਂ ਕਤਾਰਾਂ ਵਿੱਚ ਡਿਊਟੀ ਨਿਭਾਉਣ ਵਾਲੇ ਕੋਰੋਨਾ ਯੋਧਿਆਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਭਾਰਤੀ ਫੌਜ ਦੀ ਤਰਫ਼ੋਂ ਵਜਰਾ ਕੋਰਪਸ ਵਲੋਂ ਮਾਤ ਭੂਮੀ ਦੇ ਇਨਾਂ ਸੱਚੇ ਸਪੂਤਾਂ ਦਾ ਵਿਲੱਖਣ ਢੰਗ ਨਾਲ ਸਨਮਾਨ ਕੀਤਾ ਗਿਆ।
                             ਸਟੇਸ਼ਨ ਕਮਾਂਡਰ ਜਲੰਧਰ ਬ੍ਰਿਗੇਡੀਅਰ ਐਚ.ਐਸ ਸੋਹੀ ਦੀ ਅਗਵਾਈ ਵਿੱਚ ਵਜਰਾ ਕੋਰਪਸ ਦੀ ਸਨਮਾਨ ਟੀਮ ਵਲੋਂ ਸਿਵਲ ਹਸਪਤਾਲ ਦਾ ਦੌਰਾ ਕਰਕੇ ਡਾਕਟਰਾਂ,ਪੈਰਾ ਮੈਡੀਕਲ ਸਟਾਫ਼, ਪੁਲਿਸ ਕਰਮੀਆਂ ਅਤੇ ਸਫ਼ਾਈ ਵਰਕਰਾਂ ਵਲੋਂ  ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਅਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਲਗਨ ਨਾਲ ਨਿਭਾ ਰਹੇ ਹਨ ਦਾ ਸਨਮਾਨ ਕੀਤਾ ਗਿਆ। ਆਰਮੀ ਪਾਈਪ ਬੈਂਡ ਵਲੋਂ ਆਪਣੇ ਰਵਾਇਤੀ  ਪਹਿਰਾਵੇ ਵਿੱਚ ਅਪਣੀ ਜਾਨ ਜੋਖਿਮ ਵਿੱਚ ਪਾਕੇ ਦੇਸ਼ ਸੇਵਾ ਕਰਨ ਵਾਲੇ ਇਨਾਂ ਮਹਾਨ ਯੋਧਿਆਂ ਦਾ ਦੇਸ਼ ਭਗਤੀ ਦੀ  ਧੁੰਨ ਵਜਾ ਕੇ ਤਹਿ ਦਿਲੋਂ ਧੰਨਵਾਦ ਕੀਤਾ ਗਿਆ।
                             ਇਸ ਮੌਕੇ ਬ੍ਰਿਗੇਡੀਅਰ ਐਚ.ਐਸ.ਸੋਹੀ ਵਲੋਂ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਵਿੱਚ ਕੋਰੋਨਾ ਵਾਇਰਸ ਦੇ ਟਾਕਰੇ ਦਾ ਪ੍ਰਭਾਵੀ ਢੰਗ ਨਾਲ ਨਿਭਾਈ ਜਾ ਰਹੀ ਸ਼ਾਨਦਾਰ ਭੂਮਿਕਾ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵਲੋਂ ਕੋਰੋਨਾ ਵਾਇਰਸ ਤੋਂ ਬਚਾਅ ਲਈ ਅਨੇਕਾਂ ਕਦਮ ਉਠਾਏ ਜਾ ਰਹੇ ਹਨ ਪਰ ਬਹੁਤ ਸਾਰੇ ਕੋਰੋਨਾ ਯੋਧਿਆਂ ਵਲੋਂ ਅਪਣੀਆਂ ਜਾਨਾਂ ਖ਼ਤਰੇ ਵਿੱਚ ਪਾ ਕੇ ਹਰ ਰੋਜ਼ ਲੋਕਾਂ ਨੂੰ ਸਿਹਤ ਸੇਵਾਵਾਂ ਅਤੇ ਜਰੂਰੀ ਚੀਜ਼ਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਬਲ, ਪੁਲਿਸ ਅਤੇ ਨਗਰ ਨਿਗਮ ਦੇ ਵਰਕਰ ਇਸ ਪ੍ਰਤੀ ਪੂਰੀ ਤਰ੍ਹਾਂ ਚੌਕਸ ਹਨ।
                             ਬ੍ਰਿਗੇਡੀਅਰ ਸੋਹੀ ਨੇ ਕਿਹਾ ਕਿ ਇਸ ਨਿਰਸਵਾਰਥ ਦੇਸ਼ ਸੇਵਾ ਅਤੇ ਅਥਾਹ ਉਤਸ਼ਾਹ ਨਾਲ ਸਿਹਤ ਵਰਕਰਾਂ ਅਤੇ ਕਾਨੂੰਨ ਦੇ ਰਾਖਿਆਂ ਵਲੋਂ ਨਿਭਾਈ ਗਈ ਸੇਵਾਵਾਂ ਲਈ ਦੇਸ਼ ਤੋਂ ਮਾਣ ਸਨਮਾਨ ਦੇ ਹੱਕਦਾਰ ਹਨ। ਇਸ ਮੌਕੇ ਆਰਮੀ ਟੀਮ ਵਲੋਂ ਕੋਵਿਡ ਯੋਧਿਆਂ ਨੂੰ ਮਠਿਆਈਆ ਵੰਡ ਕੇ ਸਨਮਾਨਿਤ ਕੀਤਾ ਗਿਆ।
           

super visa